Panjabi Poem – urdu parh da si.

ਉਹ ਉਰਦੂ ਪੜ੍ਹ ਦਾ ਸੀ
ਮੈਂ ਪੰਜਾਬੀ ਪੜ੍ਹ ਦੀ ਸੀ
ਤੇ ਪਿੱਪਲ ਦੇ ਛਾਂਵਾ ਵਿੱਚ
ਕਲਮ ਸਾਡੀ ਇਕੱਠੀ ਲਿਖ ਦੀ ਸੀ

ਪਰ ਪਤਾ ਨੀ ਸਰਹੱਦ ਕਿੱਥੋਂ ਆ ਗਈ
ਤੇ ਯਾਰ ਦੀ ਗਲੀ ਦੂਰ ਹੋ ਗਈ
ਸਾਡੀ ਜ਼ੁਬਾਨ ਖਮੋਸ਼ ਜੀ ਹੋ ਗਈ
ਤੇ ਕਵਿਤਾ ਕਿੱਥੇ ਗੁੰਮ ਜੀ ਗਈ

ਜਦੋਂ ਗ਼ਾਲਿਬ ਦੀ ਕਿਤਾਬ ਨੂੰ ਪੜ੍ਹ ਦਾ ਹੋਣਾ
ਯਾਦ ਤਾਂ ਆਉਦੀ ਹੋਵੇਗੀ ਮੇਰੀ
ਤੇ ਅੱਜ ਵੀ ਵਾਰਿਸ ਦੀ ਹੀਰ ਵਿੱਚੋਂ
ਇਸ਼ਕ ਦੀ ਖੁਸ਼ਬੂ ਆਉਦੀ  ਹੈ
ਫੁੱਲ ਉਸ ਦਾ ਜੋ ਰੱਖਿਆ ਸੀ

ਰੂਹ ਦੇ ਦੋ ਟੁਕੜੇ ਨਹੀਂ ਹੋ ਸਕ ਦੇ
ਜਿਸਮ ਭਾਵੇਂ ਦੋ ਹੋਣ
ਪਰ ਸੱਚੇ ਆਸ਼ਕਾ ਦੀ ਰੂਹ ਇਕੋ ਹੋਂਦੀ ਹੈ
ਪਾਕ ਮੁਹੱਬਤਾਂ ਨੂੰ ਸ਼ਾਇਦ
ਇਹੀ ਸਰਾਪ ਦੀਤਾ ਰੱਬ ਨੇ
ਵੱਖ ਹੋਕੇ ਹੀ ਸ਼ਾਇਦ ਮਿਲਦੇ ਨੇ
ਵੱਖ ਹੋਕੇ ਹੀ ਸ਼ਾਇਦ ਮਿਲਦੇ ਨੇ

ਉਹ ਉਰਦੂ ਪੜ੍ਹ ਦਾ ਸੀ
ਮੈਂ ਪੰਜਾਬੀ ਪੜ੍ਹ ਦੀ ਸੀ…

~ ਰੁਪਿੰਦਰ ਕੌਰ


uh urdu parh dā sī
mai panjābī paṛh dī sī
tē pipal dē chāvā vich
kalam sāḍī ikaṭhī likha dī sī

para patā nī sarahad kithō ā gayi
tē yāra dī galī door hō gayi
sāḍī zubān khamōśh jī hō gayi
tē kavitā kithē gum jī gayi

jadōṁ ghalib dī kitāab nū paṛh dā hōṇā
yāad tā ā’udī hōvēgī mērī
tē aj vī waris dī heer vicho
ishq dī khuśabū ā’udī hai
phul us dā jō rakhi’ya sī

rooh dē dō ṭukaṛē nahī hō saka dē
jisam bhāvēṁ dō hōṇ
para sache aashiqa dī rooh ikō hōndī hai
pāka mohabbat nū shayad
ihī sarāp dītā Rab nē
vakha hōkē hī shayad miladē nē
vakha hōkē hī shayad miladē nē

uh urdu parh dā sī
mai panjābī paṛh dī sī..

~ Rupinder Kaur